Tuesday, January 16, 2018

ਪੰਚਮ ਹਸਪਤਾਲ ਵਲੋਂ ਔਰਤਾਂ ਦੀਆਂ ਬਿਮਾਰੀਆਂ ਬਾਰੇ ਪੰਦਰਵਾੜਾ ਕੈਂਪ ਦੀ ਸ਼ੁਰੂਆਤ


 ਮਲਟੀ ਸੁਪਰ ਸਪੈਸ਼ੈਲਿਟੀ ਪੰਚਮ ਹਸਪਤਾਲ ਵੱਲੋਂ ਔਰਤਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਲੈਬ ਟੈਸਟ, ਪੈਪ ਸਮੀਅਰ (ਕੈਂਸਰ ਸਕਰੀਨਿੰਗ) ਅਤੇ ਅਲਟ੍ਰਾਸਾਊਂਡ ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਹਸਪਤਾਲ ਦੇ ਸੀ.ਈ.ਓ. ਅਤੇ ਔਰਤ ਰੋਗਾਂ ਦੇ ਪ੍ਰਸਿੱਧ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਔਰਤਾਂ ਆਪਣੀ ਸਿਹਤ ਸੰਬੰਧੀ ਹਮੇਸ਼ਾ ਆਲਸੀ ਹੁੰਦੀਆਂ ਹਨ। ਵੱਧ ਠੰਡ ਕਾਰਨ ਉਹ ਘਰਾਂ ਵਿੱਚੋਂ ਨਹੀਂ ਨਿਕਲਦੀਆਂ। ਹੁਣ ਮੌਸਮ ਵਿੱਚ ਬਦਲਾਅ ਆ ਗਿਆ ਹੈ, ਠੰਡ ਵੀ ਘੱਟ ਹੈ ਇਸ ਕਰਕੇ ਹੀ ਪੰਚਮ ਹਸਪਤਾਲ ਵਲੋਂ ਔਰਤਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹਈਆ ਕਰਨ ਲਈ ੧੫ ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਸੀ.ਬੀ.ਸੀ., ਗੁਰਦੇ ਦੇ ਟੈਸਟ, ਕੈਲਸ਼ੀਅਮ, ਕੈਂਸਰ ਸਕਰੀਨਿੰਗ, ਅਲਟ੍ਰਾਸਾਊਂਡ ਸਕਰੀਨਿੰਗ ਤੇ ਵਿਸ਼ੇਸ਼ ਪੈਕਜ ਦਿੱਤਾ ਜਾ ਰਿਹਾ ਹੈ।

ਪੰਚਮ ਹਸਪਤਾਲ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਔਰਤਾਂ ਉਤੇ ਹੀ ਸਾਰਾ ਪਰਿਵਾਰ ਨਿਰਭਰ ਹੁੰਦਾ ਹੈ ਇਸ ਲਈ ਔਰਤ ਦੀ ਚੰਗੀ ਸਿਹਤ ਨਾਲ ਹੀ ਸਾਰਾ ਪਰਿਵਾਰ ਸਿਹਤਮੰਦ ਹੋਏਗਾ। ਉਨ੍ਹਾਂ ਨੇ ਦੱਸਿਆ ਕਿ ਡਾਇਟੀਸ਼ੀਅਨ ਵਲੋਂ ਔਰਤਾਂ ਨੂੰ ਖੁਰਾਕ ਸੰਬੰਧੀ ਸਲਾਹ ਮਸ਼ਵਰਾ ਮੁੱਫ਼ਤ ਵਿੱਚ ਦਿੱਤਾ ਜਾਵੇਗਾ। ਔਰਤਾਂ ਦੀਆਂ ਬਿਮਾਰੀਆਂ ਦੇ ਸੰਬੰਧਿਤ ਟੈਸਟਾਂ ਦਾ ਪੈਕਜ ਦਿੱਤਾ ਜਾ ਰਿਹਾ ਹੈ।

ਡਾ. ਕੰਵਲਜੀਤ ਕੌਰ

ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਔਰਤਾਂ ਦੇ ਬੱਚੇਦਾਨੀ ਨਾਲ ਸੰਬੰਧਿਤ ਬਿਮਾਰੀਆਂ ਦੀ ਜੇਕਰ ਸਮੇਂ ਸਿਰ ਜਾਂਚ ਨਾ ਕੀਤੀ ਜਾਵੇ ਤਾਂ ਕਈ ਵਾਰ ਬੱਚੇਦਾਨੀ ਦਾ ਕੈਂਸਰ ਹੋਣ ਦਾ ਡੱਰ ਰਹਿੰਦਾ ਹੈ ਇਸ ਲਈ ਸਮੇਂ ਸਮੇਂ ਜਾਂਚ ਬਹੁਤ ਜ਼ਰੂਰੀ ਹੈ ਬੱਲਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਗੁਰਦੇ ਦੇ ਟੈਸਟ ਵੀ ਬਹੁਤ ਮਹੱਤਵਪੂਰਨ ਹਨ ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀ ਅਤੇ ਮੋਟਾਪੇ ਕਰਕੇ ਜੋੜਾਂ ਅਤੇ ਗੋਡਿਆਂ ਦੀਆਂ ਦਰਦਾਂ ਦਾ ਖਤਰਾ ਵੀ ਰਹਿੰਦਾ ਹੈ ਇਸ ਸਭ ਨੂੰ ਧਿਆਨ ਵਿੱਚ ਰਖਦੇ ਹੋਏ ਪੰਚਮ ਹਸਪਤਾਲ ਨੇ ਔਰਤਾਂ ਦੀ ਸਿਹਤ ਪ੍ਰਤੀ ਪੰਦਰਵਾੜਾ ਸ਼ੁਰੂ ਕੀਤਾ ਹੈhttps://www.facebook.com/thepunjabnews/posts/1669007853142085


Harminder Singh Kitty
THE PUNJAB NES
www.thepunjabnews.com
https://www.facebook.com/thepunjabnews/










1 comment:

सीएमसी डॉक्टर ने 1 दिन की बच्ची को बचाया और साबित किया कि "डॉक्टर भगवान का रूप होते हैं"

                       लुधियाना (द पंजाब न्यूज एचएस किट्टी)   25 फरवरी 2023 को अस्पताल के बाहर एलएससीएस द्वारा कुछ घंटे की नवजात बच्ची का...