ਲੁਧਿਆਣਾ 24 ਅਕਤੂਬਰ ( ) ਭਾਰਤੀ ਜਨਤਾ ਪਾਰਟੀ ਦੇ ਜਿਲ•ਾ ਪ੍ਰਧਾਨ ਦੀ ਪ੍ਰਵੀਨ ਬਾਂਸਲ ਨੇ ਸ੍ਰ. ਹਰਮਿੰਦਰ ਸਿੰਘ ਕਿੱਟੀ ਨੂੰ ਲੁਧਿਆਣਾ ਸ਼ਹਿਰੀ ਦੇ ਮੈਡੀਕਲ ਸੈਲ ਦਾ ਸਹਿ ਸੰਯੋਜਕ ਨਿਯੁਕਤ ਕੀਤਾ ਹੈ। ਸ੍ਰ. ਹਰਮਿੰਦਰ ਸਿੰਘ ਕਿੱਟੀ ਇਸ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਦੇ ਮੀਡੀਆਂ ਸਲਾਹਕਾਰ ਰਹਿ ਚੁੱਕੇ ਹਨ, ਹੈਵੀ ਇੰਡਸਟਰੀ ਸੈਲ ਭਾਜਪਾ ਪੰਜਾਬ ਦੇ ਪ੍ਰੈਸ ਸਕੱਤਰ ਦੇ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਸ੍ਰ.ਹਰਮਿੰਦਰ ਸਿੰਘ ਕਿੱਟੀ ਦੀ ਨਿਯੁਕਤੀ ਤੇ ਸਾਬਕਾ ਸਿਹਤ ਮੰਤਰੀ ਪੰਜਾਬ ਸ੍ਰੀ ਸਤਪਾਲ ਗੋਸਾਈ, ਪੰਜਾਬ ਭਾਰਤੀ ਜਨਤਾ ਪਾਰਟੀ ਦੇ ਖਚਾਨਚੀ ਸ੍ਰੀ ਗੁਰਦੇਵ ਸ਼ਰਮਾ ਦੇਵੀ, ਸ੍ਰੀਮਤੀ ਰਜੇਸ਼ਵਰੀ ਗੋਸਾਈ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ, ਲੁਧਿਆਣਾ ਸ੍ਰ. ਗੁਰਦੀਪ ਸਿੰਘ ਨੀਟੂ ਕੋਂਸਲਰ, ਅਤੇ ਮੰਡਲ ਪ੍ਰਧਾਨ ਸਤਨਾਮ ਸਿੰਘ ਸੇਠੀ ਨੇ ਇਸ ਦੀ ਨਿਯੁਕਤੀ ਲਈ ਸ੍ਰੀ ਬਾਂਸਲ ਦਾ ਧੰਨਵਾਦ ਕੀਤਾ ਹੈ। ਸ੍ਰ. ਕਿੱਟੀ ਨੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਮਿਲੀ ਸੇਵਾ ਨੂੰ ਪੂਰੀ ਤੰਨਦੇਹੀ ਨਾਲ ਨਿਭਾਉਣਗੇ ਦਿਨਰਾਤ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ।