Wednesday, April 6, 2011

Anna Hazare's fast for Lokpal Bill

ਦੇਸ਼ ਅੰਦਰ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲੋਂ ਵੀ ਵਧੇਰੇ ਮਾਰੂ ਭ੍ਰਿਸ਼ਟੀਚਾਰ ਰੂਪੀ ਦੈਂਤ ਨੇ ਦੇਸ਼ ਨੂੰ ਹਰ ਪਾਸੇ ਤੋਂ ਘੇਰ ਕੇ ਖੋਖਲਾ ਕਰ ਦਿਤਾ ਹੈ। ਸਮੁਚੀ ਦੁਨੀਆਂ ਵਿਚ ਸੋਨੇ ਦੀ ਚਿੜੀ ਦਾ ਖਿਤਾਬ ਹਾਸਲ ਕਰਨ ਵਾਲੇ ਭਾਰਤ ਨੂੰ ਅੰਗਰੇਜ 100 ਸਾਲ ਤੋਕ ਦੋਹਾਂ ਹਥਾਂ ਨਾਲ ਲੁਟ ਕੇ ਵੀ ਕੰਗਾਲ ਨਹੀਂ ਕਰ ਸਕੇ ਪਰ ਦੇਸ਼ ਦੀ ਆਜ਼ਾਦੀ ਦੇ ਛੇ ਦਹਾਕਿਆਂ ਵਿਚ ਹੀ ਦੇਸ਼ ਦੇ ਰਖਵਾਲੇ ਕਹਾਉਣ ਵਾਲੇ ਰਾਜਸੀ ਆਗੂਆਂ ਅਤੇ ਅਫਸਰਸ਼ਾਹੀ ਨੇ ਐਸਾ ਲੁਟਿਆ ਕਿ ਹੁਣ ਭਾਰਤ ਸੋਨੇ ਦੀ ਚਿੜੀ ਤਾਂ ਹੈ ਪਰ ਉਸਦੇ ਪੰਖ ਨਹੀਂ ਹਨ। ਦੇਸ਼ ਨੂੰ ਆਜ਼ਾਦ ਕਰਵਾਉਣ ਸਮੇਂ ਮਹਾਨ ਯੋਧਿਆਂ ਵਲੋਂ ਅਨੇਕਾਂ ਕੁਰਬਾਨੀਆਂ ਦੇ ਕੇ ਇਸਨੂੰ ਆਜ਼ਾਦ ਕਰਵਾਇਆ ਪਰ ਅਸੀਂ ਅਜ ਤਕ ਉਨ੍ਹਾਂਆਜ਼ਾਦੀ ਦੇ ਪਰਵਾਨਿਆਂ ਦੇ ਸੁਪਨੇ ਦਾ ਭਾਰਤ ਤਿਆਰ ਨਹੀਂ ਕਰ ਸਕੇ। ਇਸ ਲਈ ਆਜ਼ਾਦੀ ਦੀ ਲੜਾਈ ਨਾਲੋਂ ਵੀ ਵਡੀ ਅਤੇ ਔਖੀ ਜੰਗ ਹੁਣ ਦੇਸ਼ ਵਾਸੀਆਂ ਨੂੰ ਭ੍ਰਿਸ਼ਟਾਚਾਰ ਨਾਲ ਲੜਣ ਲਈ ਅਗੇ ਆਉਣਾ ਪਏਗਾ ਕਿਉਂਕਿ ਬੇਗਾਨੇ ਨਾਲ ਲੜਾਈ ਕਰਨੀ ਸੋਖੀ ਹੁੰਦੀ ਹੈ ਪਰ ਆਪਣਿਆਂ ਨਾਲ ਹੀ ਲੜਾਈ ਬਹੁਤ ਵਡਾ ਧਰਮ ਸੰਕਟ ਹੁੰਦਾ ਹੈ। ਇਥੇ ਦੇਸ਼ ਨੂੰ ਕੰਗਾਲ ਕਰਨ ਵਾਲੇ ਹੁਣ ਬੇਗਾਨੇ ਨਹੀਂ ਸਗੋਂ ਆਪਣੇ ਹੀ ਹਨ।

No comments:

Post a Comment

सीएमसी डॉक्टर ने 1 दिन की बच्ची को बचाया और साबित किया कि "डॉक्टर भगवान का रूप होते हैं"

                       लुधियाना (द पंजाब न्यूज एचएस किट्टी)   25 फरवरी 2023 को अस्पताल के बाहर एलएससीएस द्वारा कुछ घंटे की नवजात बच्ची का...