ਗਾਰਗੀ ਫਾਉਂਡੇਸ਼ਨ ਵਲੋਂ ਡਾਕਟਰੀ ਟੀਮ ਤੇ ਪ੍ਰਬੰਧਕਾਂ ਦਾ ਵਿਸ਼ੇਸ ਸਨਮਾਨ
ਦਿਲਦਾਰ ਗਰੁੱਪ ਵਲੋਂ ਬੀਬੀ ਮਨਮੋਹਨ ਕੌਰ ਮੈਮੋਰੀਅਲ ਵੇਲਫੇਅਰ ਸੋਸਾਇਟੀ ਅਤੇ ਇਲਾਕੇ ਦੀਆਂ ਸਮਾਜਿਕ ਸੰਸਥਾਂਵਾਂ ਦੇ ਵਿਸ਼ੇਸ ਸਹਿਯੋਗ ਨਾਲ ਪੱਛੜੇ ਖੇਤਰਾਂ ਅਤੇ ਆਮ ਲੋਕਾਂ ਤੱਕ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਕਰਨ ਤੇ ਸਹੂਲਤਾ ਮੁੱਹਈਆਂ ਕਰਵਾਉਣ ਲਈ ਰੂਰਲ ਹੈਲਥ ਐਂਡ ਆਊਟਰੀਚ ਪ੍ਰੋਗਰਾਮ ਤਹਿਤ ਜ਼ੇਨੀਸਜ਼ ਇੰਸੀਟਿਉਟ ਆਫ ਅਲਾਇਡ ਹੈਲਥ ਸਾਇੰਸਸ ਵਿਖੇ ਅੋਰਤਾਂ, ਬੱਚਿਆਂ, ਹੱਡੀਆਂ ਅਤੇ ਅੱਖਾਂ ਦੀਆਂ ਬੀਮਾਰੀਆਂ ਦਾ ਫਰੀ ਚੈਕਅੱਪ ਤੇ ਮੁਫਤ ਇਲਾਜ ਦੇ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕ੍ਰਿਸ਼ਚਿਅਨ ਮੈਡੀਕਲ ਹਸਪਤਾਲ ਅਤੇ ਕਾਲਜ਼ ਦੀ ਪ੍ਰਸਿੱਧ ਡਾਕਟਰਾਂ ਦੀ ਟੀਮ ਜਿਸ ਵਿੱਚ ਹੱਡੀਆਂ ਦੇ ਪ੍ਰਸਿੱਧ ਡਾ. ਰਿਤੇਸ਼ ਪਾਂਡੇ,
ਡਾ. ਅਸ਼ਵਨੀ ਪਾਲ (ਮੈਡੀਸਨ), ਬੱਚਿਆਂ ਦੇ ਮਾਹਿਰ ਡਾ. ਅਰੁਨ ਕੁਰੀਅਨ, ਜ਼ਨਾਨਾ ਰੋਗਾਂ ਦੇ ਮਾਹਿਰ ਡਾ. ਗੁਰਬਾਣੀ ਤੇ ਡਾ. ਮੇਘਾ ਵਲੋਂ ੧੦੦੦ ਤੋਂ ਵੀ ਵੱਧ ਲੋੜਬੰਦ ਮਰੀਜ਼ਾਂ ਦੀ ਜਿਥੇ ਜਾਂਚ ਕੀਤੀ ਗਈ, ਉਥੇ ਉਹਨਾਂ ਨੂੰ ਮੁੱਫਤ ਦਵਾਈਆਂ ਦੇਕੇ ਉਹਨਾਂ ਦਾ ਇਲਾਜ ਵੀ ਕੀਤਾ ਗਿਆ। ਇਸ ਮੌਕੇ ਐਕਸ ਰੇ ਅਤੇ ਹੋਰ ਲੋੜੀਦੇ ਟੈਸਟ ਮੁੱਫਤ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ ਕ੍ਰਿਸ਼ਚਿਅਨ ਮੈਡੀਕਲ ਹਸਪਤਾਲ ਅਤੇ ਕਾਲਜ਼ ਦੇ ਸਾਬਕਾ ਡਾਇਰੇਕਟਰ ਡਾ. ਜੋਹਨ ਪ੍ਰਮੋਦ ਤੇ ਦਿਲਦਾਰ ਗਰੁੱਪ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਜਸ਼ਨ ਸ਼ੀਰਾ ਨੇ ਗਾਰਗੀ ਫਾਉਂਡੇਸ਼ਨ ਵਲੋਂ ਸ਼ੁਰੂ ਕੀਤੇ ਸਿਹਤ ਸੰਬੰਧੀ ਜਾਗਰੂਕਤਾ ਅਭਿਆਨ, ਪੰਛੀਆਂ ਦੀ ਸੇਵਾ ਸੰਭਾਲ ਅਤੇ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾਂ ਕੀਤੀ।
ਇਸ ਮੌਕੇ ਗਾਰਗੀ ਫਾਉਂਡੇਸ਼ਨ ਦੇ ਫਾਉਂਡਰ ਚੈਅਰਮੇਨ ਜਨਕ ਰਾਜ ਗਾਰਗੀ ਐਡਵੋਕੇਟ ਅਤੇ ਕੋ-ਆਰਡੀਨੇਟਰ (ਹੈਲਥ) ਸ੍ਰ.ਹਰਮਿੰਦਰ ਸਿੰਘ ਕਿੱਟੀ ਵਲੋਂ ਡਾਕਟਰਾਂ ਤੇ ਪ੍ਰਬੰਧਕਾਂ ਨੂੰ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਰਸ ਸੁਨੀਤਾ ਫਰਾਂਸੀਸ, ਪੈਰਾ ਹੈਲਥ ਸਟਾਫ ਤੋਂ ਰੋਮੀਲਾ ਹਿਜ਼ਕੀਅਲ, ਹੀਰਾ ਭੱਟੀ, ਅਨੁਜ ਕੁਮਾਰ ਹਾਜ਼ਰ ਸਨ, ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਦਿਲਦਾਰ ਗਰੁੱਪ ਵੇਲਫੇਅਰ ਸੋਸਾਇਟੀ, ਜਿਸ ਵਿੱਚ ਡਾਕਟਰੀ ਤੇ ਪੇਰਾ ਮੈਡੀਕਲ ਦੀ ਪੜਾਈ ਕਰੇ ਵਿਦਿਆਰਥੀ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ, ਵਲੋਂ ਲੰਬੇ ਸਮੇਂ ਤੋਂ ਲੋੜਬੰਦ ਮਰੀਜ਼ਾਂ ਦੀ ਜਾਂਚ ਅਤੇ ਉਹਨਾਂ ਨੂੰ ਮੁੱਫਤ ਦਵਾਈਆਂ ਦੇਕੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
No comments:
Post a Comment